Account

ਮਾਂ-ਬੋਲੀ ✍️

ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੋਸਟਾਂ ਜਿਵੇਂ ਕਿ ਲਿਖਤਾਂ, ਕਵਿਤਾਵਾਂ, ਵਾਲਪੇਪਰ, ਸਲੋਗਨ, ਸਟੇਟਸ, ਆਡੀਓ, ਵੀਡੀਓ ਆਦਿ

Username
@punjabiboli
Category
Linguistics
Country
IndiaIndia
Subscribers1,194
Avg views per post, 7d75last 7 days
ERR6.24%last 7 days

Average views per post by day

By publication day

Show as table
DateAvg views per post
Oct 29, 2026373
Nov 21, 2026108
Nov 22, 202641

Most viewed this month

  1. 01

    No text

    Photo
    Views373
    Forwards—
    Reactions—
    Comments—
  2. 02

    ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ। ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ। ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ, ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ। ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ। ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ। ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ। 'ਫ਼ਰੀਦ', ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ਦਾਰ ਪੰਜਾਬੀ ਨੇ। - ਬਾਬਾ ਨਜਮੀ

    Text
    Views108
    Forwards—
    Reactions—
    Comments—
  3. 03

    ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ। TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices

    Photo
    Views41
    Forwards—
    Reactions—
    Comments—

Latest posts

#1438Photo

Forwarded from K3 Promo

ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ। TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices

Open in Telegram
Views41−76%vs avg
Forwards—
Reactions—
Comments—
#1437Text

ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ। ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ। ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ, ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ। ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ। ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ। ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ। 'ਫ਼ਰੀਦ', ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ਦਾਰ ਪੰਜਾਬੀ ਨੇ। - ਬਾਬਾ ਨਜਮੀ

Open in Telegram
Views108−38%vs avg
Forwards—
Reactions—
Comments—
#1426Text

ਅੰਗਰੇਜ਼ੀ ਬਨਾਮ ਦੇਸੀ ਰਿਸ਼ਤੇ ਬਾਬਾ ਦਾਦੀ ਨਾਨਾ ਨਾਨੀ ਹੁਣ ਨਾ ਰਹੇ , ਗ੍ਰੈਂਡ ਪਾ-ਗ੍ਰੈਂਡ ਮਾ ਦੇ ਗਾਉਣ ਬਣਾਏ ਨੇ l ਸਮਾਂ ਬਦਲਿਆ ਬਦਲੇ ਤੌਰ ਜ਼ਮਾਨੇ ਦੇ, ਵੱਡੇ-ਪਾਪਾ ਵੱਡੀ-ਮੰਮਾ ਦੇ ਨਾਮ ਧਰਾਏ ਨੇ l ਮਾਂ ਬਾਪੂ, ਮਾਤਾ-ਪਿਤਾ, ਬੀ ਜੀ-ਭਾਪਾ ਜੀ, ਮੰਮੀ ਡੈਡੀ, ਮੰਮਾ-ਪਾਪਾ ਨਾਲ਼ ਰਲ਼ਾਏ ਨੇ l ਤਾਇਆ, ਚਾਚਾ, ਮਾਮਾ, ਮਾਸੜ ਤੇ ਫੁੱਫੜ, ‘ਅੰਕਲ’ ਸਾਂਝ ਲਹੂ ਦੀ ਵਿੱਚ ਮੁਕਾਏ ਨੇ l ਤਾਈ. ਚਾਚੀ, ਮਾਸੀ, ਮਾਮੀ, ਭੂਆ ਵਰਗੇ, ‘ਆਂਟੀ’ ਬੋਲ ਸਭ ਇੱਕੋ ਗੱਡੀ ਚੜ੍ਹਾਏ ਨੇ l ਸੱਸ ਸਹੁਰਾ ਅੱਜਕਲ੍ਹ ਹੋਏ ਨੇ ਇਨ-ਲਾ. ਫ਼ਾਦਰ-ਮਦਰ ਇਨ-ਲਾ ਦੇਖੋ ਕਹਾਏ ਨੇ l ਤਏਰਾ, ਚਚੇਰਾ, ਮਮੇਰਾ, ਮਸੇਰਾ, ਫੁਫੇਰਾ ਨੇ , ‘ਕਜ਼ਨ’ ਬਣਕੇ ਹਾਥੀ ਦੇ ਪੈਰ ਸਮਾਏ ਨੇ l ‘ਜਵਾਈ’ ਭਾਈ ਅਖਾਉਂਦੇ ਸਨ-ਇਨ-ਲਾ. ਜੀਜਾ ਬਰਦਰ-ਇਨ-ਲਾ ਬਣ ਕੇ ਛਾਏ ਨੇ l ਪੋਤਾ-ਪੋਤੀ, ਦੋਹਤਾ-ਦੋਹਤੀ ਵਿੱਚ ਅੰਗ੍ਰੇਜ਼ੀ, ਧੀ-ਪੁੱਤ ਥਾਂ ਗ੍ਰੈਂਡ-ਸਨ-ਡੌਟਰ ਸਦਾਏ ਨੇ l ਭਤੀਜਾ-ਭਤੀਜੀ ਸਮੇਤ ਭਾਣਜਾ-ਭਾਣਜੀ, ਛੋਟੇ ਵੱਡੇ ਨਾਲ਼ੇ ਨੇਫਿਊ-ਨੀਸ ਕਹਾਏ ਨੇ l ਐਰਾ ਗੈਰਾ ਨੱਥੂ ਖ਼ੈਰਾ ਬਾਅਦ ਤਰਜ਼ਮੇ, ਨਿੱਘੇ ਪਿਆਰੇ ਰਿਸ਼ਤੇ ਮਾਰ ਗਿਰਾਏ ਨੇ l ਗੋਦੀ ਜਿਸਦੀ ਵਿੱਚ ਰਲ਼ ਮਿਲ਼ ਖੇਡ ਕੇ, ਕਿੰਨੇ ਸ਼ਾਨਾ-ਮੱਤੇ ਇਤਿਹਾਸ ਬਣਾਏ ਨੇ l ਓਏ ਮੇਰੀ ਪੰਜਾਬੀ ਮਾਂ ਬੋਲੀ ਦੇ ਜਾਇਓ, ਸਦਾ ਪੰਜਾਬੀ ਬੋਲੋ ਪੰਜਾਬੀ ਹੀ ਗਾਇਓ ! ਸੇਵਾ ਸਿੰਘ “ਨੂਰਪੁਰੀ “

Open in Telegram
Views343+97%vs avg
Forwards—
Reactions—
Comments—
#1415Text

ਬੋਲ ਪੰਜਾਬੀ ਬੱਚਿਆ ਨਾਲੇ ਸਿੱਖ ਪੰਜਾਬੀ ਓਏ। ਪੜ੍ਹ ਪੰਜਾਬੀ ਮਾਂ ਬੋਲੀ ਨਾਲੇ ਲਿਖ ਪੰਜਾਬੀ ਓਏ। 'ਊੜਾ' ਊਂਠ 'ਤੇ ਉੱਠ ਬਹਿ ਜਾ ਓਏ। 'ਐੜਾ' ਐਨਕ ਅੱਖਾਂ 'ਤੇ ਲਾ ਓਏ। 'ਈੜੀ' ਇੱਕੋ ਸਭ ਦੀ ਭੈਣ 'ਈੜੀ' ਇੱਖ ਪੰਜਾਬੀ ਓਏ। ਬੋਲ ਪੰਜਾਬੀ ਬੱਚਿਆ ਨਾਲੇ ਸਿੱਖ ਪੰਜਾਬੀ ਓਏ। ਪੜ੍ਹ ਪੰਜਾਬੀ ਮਾਂ ਬੋਲੀ ਨਾਲੇ ਲਿਖ ਪੰਜਾਬੀ ਓਏ। 'ਸੱਸਾ' ਤੋਂ ਸੱਪ 'ਹਾਹਾ' ਤੋਂ ਹਾਕੀ। 'ਕੱਕਾ' ਕੱਪ 'ਖੱਖਾ' ਕਹੇ ਖਾਕੀ। 'ਗੱਗਾ' ਗੋਲਕ 'ਘੱਘਾ' ਘਰ ਹੈ 'ਙੰਙਾ' ਙਿਆਨ ਙਿਆਤਾ ਓਏ। ਪੜ੍ਹ ਲਿਖ ਸਿੱਖ ਪੰਜਾਬੀ ਖੁਦ ਆਪਣਾ ਬਣ ਵਿਧਾਤਾ ਓਏ। ਨਾਲੇ ਕਰ ਤੂੰ ਸ਼ੁਕਰ ਦਾਤੇ ਦਾ ਜੀਹਨੇ ਜੱਗ ਦਿਖਾ'ਤਾ ਓਏ। 'ਚੱਚਾ' ਚੂਹਾ 'ਛੱਛਾ' ਤੋਂ ਛੱਲਾ। 'ਜੱਜਾ' ਜੁੱਤੀ 'ਝੱਝਾ' ਤੋਂ ਝੱਲਾ। 'ਞੰਞਾ' ਬੋਲੇ ਞਤਨ ਤ੍ਰਿਞਣ ਜਾਂਞੀ ਦਿਖ ਪੰਜਾਬੀ ਓਏ। ਬੋਲ ਪੰਜਾਬੀ ਬੱਚਿਆ ਨਾਲੇ ਸਿੱਖ ਪੰਜਾਬੀ ਓਏ। ਪੜ੍ਹ ਪੰਜਾਬੀ ਮਾਂ ਬੋਲੀ ਨਾਲੇ ਲਿਖ ਪੰਜਾਬੀ ਓਏ। 'ਟੈਂਕਾ' ਟਮਾਟਰ 'ਠੱਠਾ' ਠੇਲਾ। 'ਡੱਡਾ' ਡਾਕਟਰ ਦੇਖਦੈ ਡੇਲਾ। ਜੱਗ 'ਚ ਵੱਜੇ ਪੰਜਾਬੀ ਮਾਂ ਦਾ 'ਢੱਢਾ' ਢੋਲ ਪੰਜਾਬੀ ਓਏ। ਸਿੱਖ ਲੈ ਪੰਜਾਬੀ ਬੱਚਿਆ ਨਾਲੇ ਬੋਲ ਪੰਜਾਬੀ ਓਏ। ਪੜ੍ਹ ਲੈ ਪੰਜਾਬੀ ਬੋਲੀ ਤੂੰ ਪੁਸਤਕ ਖੋਲ੍ਹ ਪੰਜਾਬੀ ਓਏ। 'ਣਾਣਾ' ਣਾਹ ਬਾਣਾ ਅਣਬਣ ਹੈ। 'ਤੱਤਾ' ਤੋਤਾ ਤੇ 'ਥੱਥਾ' ਥਣ ਹੈ। 'ਦੱਦਾ' ਦਿਲ ਦੇ ਨਾਲ ਦਵਾਤ 'ਚ ਸਿਆਹੀ ਘੋਲ਼ ਪੰਜਾਬੀ ਓਏ। ਸਿੱਖ ਪੰਜਾਬੀ ਬੱਚਿਆ ਤੂੰ ਨਾਲੇ ਬੋਲ ਪੰਜਾਬੀ ਓਏ। ਪੜ੍ਹ ਲੈ ਪੰਜਾਬੀ ਬੋਲੀ ਤੂੰ ਪੁਸਤਕ ਖੋਲ੍ਹ ਪੰਜਾਬੀ ਓਏ। 'ਧੱਧਾ' ਧੁੱਪ ਤੇ 'ਨੰਨਾ' ਨਹਿਰ ਏ। 'ਪੱਪਾ' ਪੰਪ ਤੇ 'ਫੱਫਾ' ਫਾਇਰ ਏ। ਆਹ ਲਿਖ ਫੜ ਸਲੇਟ ਸਲੇਟੀ 'ਕਾਇਦਾ' ਫੋਲ ਪੰਜਾਬੀ ਓਏ। ਸਿੱਖ ਪੰਜਾਬੀ ਬੱਚਿਆ ਤੂੰ ਨਾਲੇ ਬੋਲ ਪੰਜਾਬੀ ਓਏ। ਪੜ੍ਹ ਲੈ ਪੰਜਾਬੀ ਬੋਲੀ ਤੂੰ ਪੁਸਤਕ ਖੋਲ੍ਹ ਪੰਜਾਬੀ ਉਏ। 'ਬੱਬਾ' ਬੱਕਰੀਆਂ 'ਭੱਭਾ' 'ਭੇਡਾਂ'। ਕਰੀਦੀਆਂ 'ਮਾਂ' ਨੂੰ ਨਹੀਂ ਝੇਡਾਂ। 'ਮੰਮਾ' ਮਾਂ ਮਮਤਾ ਦੀ 'ਮੂਰਤ' ਹੈ। ਜੋ ਰੱਬ ਦੀ ਈ ਜਾਪਦੀ ਸੂਰਤ ਹੈ। 'ਮੰਮਾ' ਮਾਂ ਮਮਤਾ ਦੀ ਮੂਰਤ ਹੈ 'ਅਨਮੋਲ' ਪੰਜਾਬੀ ਓਏ। ਸਿੱਖ ਪੰਜਾਬੀ ਬੱਚਿਆ ਤੂੰ ਨਾਲੇ ਬੋਲ ਪੰਜਾਬੀ ਓਏ। 'ਯੱਯਾ' ਯੱਕਾ ਤੇ 'ਰਾਰਾ' ਰੇਲ ਏ। 'ਲੱਲਾ' ਲਾਟੂ ਤੇ 'ਵਾਵਾ' ਵੇਲ ਏ। 'ੜਾੜਾ' 'ੜਿੱਕਾ ਨਾ ਪਾ ਨਾ 'ੜਿੰਗ ਰਹਿ ਅਡੋਲ ਪੰਜਾਬੀ ਓਏ। ਸਿੱਖ ਪੰਜਾਬੀ ਬੱਚਿਆ ਤੂੰ ਨਾਲੇ ਬੋਲ ਪੰਜਾਬੀ ਓਏ। ਹੱਸਦੇ ਖੇਡਦੇ ਸਭ ਨਾਲ ਰੱਖ ਮੇਲਜੋਲ ਪੰਜਾਬੀ ਓਏ। ਪੰਜਾਬੀ ਬੋਲੀ ਤੇ 'ਪੰਜਾਬੀ ਪੈਂਤੀ'। ਸਿੱਖ ਲੈ ਨਹੀਂ ਹੋ ਜਾਊ ਖੜਕੈਂਤੀ। 'ਛੇ ਅੱਖਰਾਂ' ਦੇ ਪੈਰ ਵਿੱਚ ਬਿੰਦੀ। 'ਪੈਂਤੀ' ਨੂੰ ਇਕਤਾਲ਼ੀ ਕਰ ਦਿੰਦੀ। ਗੁਰੂ ਪੀਰ ਭਗਤਾਂ ਦੀ ਜਾਈ 'ਸੋਹੀਆਂ' ਨਿਰੋਲ ਪੰਜਾਬੀ ਓਏ। ਸਿੱਖ ਪੰਜਾਬੀ ਬੱਚਿਆ ਤੂੰ ਨਾਲੇ ਬੋਲ ਪੰਜਾਬੀ ਓਏ। ਪੜ੍ਹ ਲੈ ਪੰਜਾਬੀ ਬੋਲੀ ਤੂੰ ਪੁਸਤਕ ਖੋਲ੍ਹ ਪੰਜਾਬੀ ਓਏ। -ਅਵਤਾਰ ਸਿੰਘ 'ਸੋਹੀਆਂ'

Open in Telegram
Views616+254%vs avg
Forwards—
Reactions—
Comments—
#1412Text

22. ਥੱਥਾ-ਥਲ ਅੰਦਰ ਜੋ ਭੁੱਜੀ, ਉਸ ਦੀ ਬੱਲੇ ਬੱਲੇ ਹੂ। ਆਸ਼ਿਕ ਨੇ ਤਸਬੀਹ ਕੀ ਕਰਨੀ, ਕਿਹੜੇ ਕੰਮ ਮੁਸੱਲੇ ਹੂ। ਮੌਲ਼ਾ ਉਸ ਦਾ ਰਾਜ਼ੀ ਜਿਸ ਦੀ, ਸੁਰਤੀ ਦਿਲਬਰ ਵੱਲੇ ਹੂ। ਧਰਤੀ 'ਤੇ ਕੁੱਝ ਸਾਬਰ 'ਸੂਫ਼ੀ', ਆਪ ਖ਼ੁਦਾ ਨੇ ਘੱਲੇ ਹੂ। 23. ਦੱਦਾ-ਦਰਦ ਮਿਲੇ ਨੇ ਕੈਸੇ, ਟਹਿਕਣ ਵਾਲ਼ੀ ਰੁੱਤੇ ਹੂ। ਖ਼ੁਸ਼ਬੋ ਵੰਡਣ ਵਾਲੇ ਜੋ ਗੁ਼ਲ਼, ਗੂੜ੍ਹੀ ਨੀਂਦਰ ਸੁੱਤੇ ਹੂ। ਉਨ੍ਹਾਂ ਦਾ ਕੀ ਜਿਉਣਾ ਜਿਹੜੇ, ਮਾਪੇ ਹੋਣ ਨਿਪੁੱਤੇ ਹੂ। ਕਿੱਦਾਂ ਦਾ ਇਹ ਮਾਲੀ 'ਸੂਫ਼ੀ', ਤੋੜੇ ਫ਼ੁੱਲ ਕਰੁੱਤੇ ਹੂ। 24. ਧੱਧਾ-ਧਾਰਨ ਕਰ ਕੇ ਚੁੱਪੀ, ਕਿਉਂ ਬੀਤੇ ਨੂੰ ਰੋਵੇਂ ਹੂ। ਭਲਕੇ ਦੀ ਚਿੰਤਾ ਵਿੱਚ ਡੁੱਬਾ, ਬੇਥਾਹ ਅੱਥਰ ਚੋਵੇਂ ਹੂ। ਹਾਜ਼ਰ ਨੂੰ ਕਰ ਮੁੱਠੀ ਅੰਦਰ, ਤਜ ਦੇ ਬਾਕੀ ਦੋਵੇਂ ਹੂ। ਕਿਉਂ ਪਾ ਪੀੜ-ਪਰਾਗਾ 'ਸੂਫ਼ੀ', ਗ਼ਮ ਦੀ ਚੱਕੀ ਝੋਵੇਂ ਹੂ। 25 ਨੱਨਾ-ਨਜ਼ਰ ਕਰੇ ਜੇ ਮੌਲ਼ਾ, ਗੁੱਡੀ ਅੰਬਰ ਚਾੜ੍ਹੇ ਹੂ। ਤਕੜੇ ਕੋਲ਼ੋਂ ਭੀਖ ਮੰਗਾਵੇ, ਤਖ਼ਤ ਬਿਠਾਵੇ ਮਾੜੇ ਹੂ। ਜੇਕਰ ਨਜ਼ਰ ਕੁਵੱਲੀ ਹੋਵੇ, ਕੱਚੇ ਫ਼ਲ ਉਹ ਝਾੜੇ ਹੂ। ਗਫ਼ਲਤ ਮੂਲੋ਼ਂ ਤਜ ਦੇ 'ਸੂਫ਼ੀ', ਸੌਂ ਨਾ ਮਾਰ ਘੁਰਾੜੇ ਹੂ। 26 ਪੱਪਾ-ਪੀਰ ਫ਼ਕੀਰਾਂ ਬਖਸ਼ੀ, ਤੈਨੂੰ ਅਦਬੀ ਬੋਲੀ ਹੂ। ਮੂਰਖ ਬੰਦੇ, ਕਿਹੜੀ ਗੱਲੋਂ, ਪੈਰਾਂ ਹੇਠ ਮਧੋਲੀ ਹੂ। ਮਾਂ ਦਾ ਦਿੱਤਾ ਸੁੰਦਰ ਤੋਹਫ਼ਾ, ਇਸ ਤੋਂ ਵਾਰੀ ਘੋਲੀ ਹੂ। ਜਿਉਂਦੀ ਕੌਮ ਰਹੇਗੀ 'ਸੂਫ਼ੀ', ਜੇ ਜ਼ਿੰਦਾ ਮਾਂ ਬੋਲੀ ਹੂ। 27 ਫੱਫਾ-ਫ਼ੱਕਰ ਹੁਜਰੇ ਅੰਦਰ, ਮਨ ਦੀ ਮੌਜ ਮਨਾਵੇ ਹੂ। ਮਸਤੀ ਦੇ ਵਿੱਚ ਖੀਵਾ ਹੋ ਕੇ, ਹੱਸੇ, ਨੱਚੇ, ਗਾਵੇ ਹੂ। ਹਾੜ ਨ ਸੁੱਕਾ, ਸਾਉਣ ਹਰਾ ਨਾ, ਇੱਕੋ ਰੰਗ ਰੰਗਾਵੇ ਹੂ। ਧਰਤੀ ਉੱਤੇ ਸੌਂ ਕੇ 'ਸੂਫ਼ੀ', ਗਲ ਅੰਬਰ ਨੂੰ ਲਾਵੇ ਹੂ। 28 ਬੱਬਾ-ਬਾਝ ਫ਼ਕੀਰੀ ਨੁਕਤਾ, ਹੱਥ ਨਾ ਕੋਈ ਆਵੇ ਹੂ। ਹਾਸਲ ਹੋਵੇ ਗੁਣ ਉਸ ਤਾਈਂ, ਜੋ ਖ਼ੁਦ ਤੀਕ ਮਿਟਾਵੇ ਹੂ। ਜੱਗ ਨਿਖੁੱਟੇ ਦਾ ਭਵ-ਸਾਗਰ, ਅਹਿਮਕ ਗੋਤੇ ਖਾਵੇ ਹੂ। ਜੇ ਰਹਿਮਤ ਕਰ ਦੇਵੇ ਮੁਰਸ਼ਦ, 'ਸੂਫ਼ੀ' ਪਾਰ ਲੰਘਾਵੇ ਹੂ। 29 ਭੱਭਾ-ਭਵ-ਸਾਗਰ ਹੈ ਦੁਨੀਆ, ਜਿੰਦ ਵਿਚਾਰੀ 'ਕੱਲੀ ਹੂ। ਦੁੱਖਾਂ, ਫ਼ਿਕਰਾਂ, ਝੋਰੇ, ਹਿਜਰਾਂ, ਭੁੰਨੀ ਜੀਕਰ ਛੱਲੀ ਹੂ। ਤਨ ਦਾ ਤੂੰਬਾ ਕੀਕਣ ਤੁਣਕੇ, ਰੂਹ ਨੂੰ ਪੈਂਦੀ ਖੱਲੀ ਹੂ। ਜਦ ਜਾਨੀ ਦਾ ਨਾਮ ਪੁਕਾਰਾਂ, 'ਸੂਫ਼ੀ' ਆਖੇ ਝੱਲੀ ਹੂ। 30 ਮੱਮਾ-ਮੀਆਂ ਮੱਲ ਮੁਸੱਲਾ, ਨਿੱਤ ਨਮਾਜ਼ਾਂ ਨੀਤੇ ਹੂ। ਮੰਦਰ ਦੇ ਵਿੱਚ ਬੈਠ ਪੁਜਾਰੀ, ਹਵਨ ਹਜ਼ਾਰਾਂ ਕੀਤੇ ਹੂ। ਭਾਈ ਜੀ ਦੇ ਰੌਲ਼ਾਂ ਲਾਉਂਦੇ, ਬਰਸ ਬਥੇਰੇ ਬੀਤੇ ਹੂ। ਭਾਲ ਸਕੇ ਨਾ ਸ਼ਹੁ ਨੂੰ 'ਸੂਫ਼ੀ', ਬੰਦੇ ਬੇ-ਪਰਤੀਤੇ ਹੂ। 31 ਯੱਯਾ-ਯਾਦ ਕਰਾਂ ਮੈਂ ਤੈਨੂੰ, ਚਰਖ਼ੇ ਦੇ ਹਰ ਗੇੜੇ ਹੂ। ਮਾਲ੍ਹ ਪੁਰਾਣੀ, ਚਰਮਖ਼ ਬੋਦੀ, ਮੁੰਨੇ ਹੈਨ ਮਰੇੜੇ ਹੂ। ਗੁੱਝ ਘੁਮਾਅ ਜਦ ਗੇੜਾ ਦੇਵਾਂ, ਰਾਗ ਅਵੱਲਾ ਛੇੜੇ ਹੂ। ਕਿੰਞ ਗਲੋਟਾ ਲਾਹਵਾਂ 'ਸੂਫ਼ੀ', ਤੂਈ ਤੰਦ ਤਰੇੜੇ ਹੂ। 32. ਰਾਰਾ-ਰਾਸ ਨ ਆਇਆ ਭੋਰਾ, ਇਸ਼ਕ ਪਿਆਲਾ ਪੀਤਾ ਹੂ। ਮਨ ਦਾ ਮੀਤ ਮਿਲੇ ਨਾ ਮੂਲੋਂ, ਮਿਲਦਾ ਬੇ-ਪਰਤੀਤਾ ਹੂ। ਦਾਗ਼ ਹਿਜਰ ਦਾ ਮਿਟਦਾ ਕਿੱਥੇ, ਯਤਨ ਬਥੇਰਾ ਕੀਤਾ ਹੂ। ਜ਼ਖ਼ਮ-ਜ਼ਰ੍ਹਾ ਦਾ ਥਹੁ ਦੇ 'ਸੂਫ਼ੀ', ਜੇਕਰ ਜਾਵੇ ਸੀਤਾ ਹੂ। 33. ਲੱਲਾ-ਲੱਖ ਕਰੋੜ ਮੁਬਾਰਕ, ਦਿਲਜਾਨੀ ਘਰ ਆਇਆ ਹੂ। ਚਾਰ-ਚੁਫ਼ੇਰਾ ਖ਼ੁਸ਼ਬੂ ਖ਼ੁਸ਼ਬੂ, ਹਰ ਕੋਨਾ ਮਹਿਕਾਇਆ ਹੂ। ਮੁੱਕੀ ਚੀਸ ਹਿਜਰ ਦੀ ਦਿਲ 'ਚੋਂ, ਜਦ ਉਸ ਅੰਗ ਛੁਹਾਇਆ ਹੂ। ਰੂਹ 'ਚੋਂ ਉਪਜੀ ਧੁਨ ਵਿਸਮਾਦੀ, 'ਸੂਫ਼ੀ' ਸੀਨੇ ਲਾਇਆ ਹੂ। 34. ਵਾਵਾ-ਵਾਰੀ ਘੋਲੀ ਜਾਵਾਂ, ਤੈਥੋਂ ਦਿਲਬਰ ਜਾਨੀ ਹੂ। ਤੇਰੇ ਨਾਂਵੇਂ ਲਾ ਧਰ ਦਿੱਤੀ, ਅਪਣੀ ਸੁਹਲ ਜਵਾਨੀ ਹੂ। ਮੇਰੇ ਮਨ ਦੀ ਰੀਝ ਪੁਗਾ ਦੇ, ਦੇ ਜਾ ਘੜ ਕੇ ਕਾਨੀ ਹੂ। ਜਜ਼ਬੇ-ਗੁੱਧੇ ਸ਼ਬਦੀਂ 'ਸੂਫ਼ੀ', ਵੇਖੀਂ ਮਸਤ ਰਵਾਨੀ ਹੂ। 35. ੜਾੜਾ-ਘਾੜਾ ਜੋ ਕਿਸਮਤ ਦਾ, ਕੈਸੇ ਅੱਖਰ ਪਾਵੇ ਹੂ। ਕੁੱਝ ਦੇ ਭਾਗੀਂ ਪਿਆਰ ਮੁਹੱਬਤ, ਕੁੱਝ ਨੂੰ ਹਿਜਰ 'ਚ ਤਾਵੇ ਹੂ। ਕੁੱਝ ਨੂੰ ਫ਼ੱਕਰ ਬਿਰਤੀ ਦੇ ਕੇ, ਭੋਰੇ ਵਿੱਚ ਬੈਠਾਵੇ ਹੂ। ਮੌਲ਼ਾ ਕਰਦਾ ਸੋਈ 'ਸੂਫ਼ੀ', ਜਿਹੜਾ ਉਸ ਨੂੰ ਭਾਵੇ ਹੂ। *** ਊੜਾ ਤੋਂ ਲੈ ੜਾੜਾ ਤੀਕਰ, ਪੈਂਤੀ ਪੂਰੀ ਕੀਤੀ ਹੂ। ਲੋਰ ਚੜ੍ਹੇ, ਜਦ ਕਾਨੀ ਚੁੱਕਾਂ, ਜੀਕੂੰ ਮਦਰਾ ਪੀਤੀ ਹੂ। ਚਾਰਾ ਕਰ ਕੇ ਮਾਂ ਬੋਲੀ ਦੀ, ਝਿਰਖੀ ਲੋਈ ਸੀਤੀ ਹੂ। ਨਾ ਹੀ ਖੋਟ ਰਲਾਈ 'ਸੂਫ਼ੀ', ਨਾ ਧਾਰੀ ਬਦਨੀਤੀ ਹੂ। (ਅਮਰ ਸੂਫ਼ੀ)

Open in Telegram
Views423+143%vs avg
Forwards—
Reactions—
Comments—
#1411Text

ਸੰਪੂਰਨ ਪੈਂਤੀ ਅੱਖਰੀ 1 ਊੜਾ-ਉੱਠ ਫ਼ਕੀਰਾ, ਤੁਰ ਪੈ, ਦੇ ਚਾਨਣ ਦਾ ਹੋਕਾ ਹੂ। ਭਾਈ-ਚਾਰਕ ਸਾਂਝਾਂ ਵਾਲਾ, ਪੈਂਦਾ ਜਾਂਦਾ ਸੋਕਾ ਹੂ। ਇਕਤਾਰੇ 'ਤੇ ਪੋਟੇ ਲਾ ਤੂੰ, ਛੁੱਟਾ ਸਾਜ਼ ਚਿਰੋਕਾ ਹੂ। ਮੋਹ ਦੇ ਬੂਟੇ ਸੁੱਕੇ 'ਸੂਫ਼ੀ', ਪਾ ਪਾਣੀ ਦਾ ਬੋਕਾ ਹੂ। 2. ਆੜਾ-ਅੱਖਰ ਪਾਉਣੇ ਸਿੱਖ ਲੈ, ਪਿਆਰ ਮੁਹੱਬਤ ਵਾਲ਼ੇ ਹੂ। ਇਹਨਾਂ ਨੇ ਹੀ ਲਾਹੁਣੇ ਆਖ਼ਰ, ਉਲਝੇ ਮਨ ਤੋਂ ਜਾਲ਼ੇ ਹੂ। ਮੋਹ ਦੀ ਕੁੰਜੀ ਖੋਲ੍ਹੇ ਅਕਸਰ, ਰੂਹ ਨੂੰ ਵੱਜੇ ਤਾਲ਼ੇ ਹੂ। ਆਸ਼ਿਕ ਜਿੱਤਣ ਬਾਜ਼ੀ 'ਸੂਫ਼ੀ', ਹਾਰਨ ਅਕਲਾਂ ਵਾਲ਼ੇ ਹੂ। 3. ਈੜੀ-ਇਸ਼ਕ ਹਕੀਕੀ ਦਾ ਰਸ, ਜੋ ਮਾਣੇ ਸੋ ਜਾਣੇ ਹੂ। ਰੱਬੀ ਰਹਿਮਤ ਹੋਵੇ ਜਿਸ 'ਤੇ, ਇਸ਼ਕ ਹਕੀਕੀ ਮਾਣੇ ਹੂ। ਪਾਕ ਮੁਹੱਬਤ ਦੀ ਲੱਜ਼ਤ ਨੂੰ, ਵਿਰਲਾ ਵਾਂਝਾ ਮਾਣੇ ਹੂ। ਇਸ਼ਕ ਮਜਾਜ਼ੀ ਦੇ ਵਿੱਚ ਉਲਝੇ, 'ਸੂਫ਼ੀ' ਊਂਧ-ਮਧਾਣੇ ਹੂ। 4. ਸੱਸਾ-ਸੋਈ ਸੁੰਦਰ ਸੂਰਤ, ਜੋ ਮਨ ਅੰਦਰ ਵੱਸੇ ਹੂ। ਸਿੱਧੀ ਸਾਦ-ਮੁਰਾਦੀ ਸੀਰਤ, ਦਿਲ ਕੀ, ਰੂਹ ਨੂੰ ਖੱਸੇ ਹੂ। ਦੋ ਰੂਹਾਂ ਦੀ ਵੇਖ ਮੁਹੱਬਤ, ਕਾਦਰ ਖਿੜ ਖਿੜ ਹੱਸੇ ਹੂ। ਦੇਵੇ ਦੀਦ ਖ਼ੁਦਾ ਦਿਲਬਰ 'ਚੋਂ, 'ਸੂਫ਼ੀ' ਦਿਲ ਦੀ ਦੱਸੇ ਹੂ। 5. ਹਾਹਾ-ਹੁਸਨ ਜਵਾਨੀ ਉੱਤੇ, ਮਾਣ ਕਰੇਂ ਕਿਸ ਗੱਲੇ ਹੂ। ਵੇਖੀਂ, ਵਿੰਹਦੇ ਵਿੰਹਦੇ ਕੀਕਣ, ਧੂੜ ਤਰ੍ਹਾਂ ਉੱਡ ਚੱਲੇ ਹੂ। ਨਾ ਰਹਿਣਾ ਤਪ-ਤੇਜ ਹਮੇਸ਼ਾ, ਢਲ਼ਣਾ ਪਹਿਲੇ ਹੱਲੇ ਹੂ। ਆਖ਼ਰ ਸੁਹਲ ਸ਼ਰੀਰਾਂ 'ਸੂਫ਼ੀ', ਦੱਬਣਾ ਮਿੱਟੀ ਥੱਲੇ ਹੂ। 6. ਕੱਕਾ-ਕਰਮ ਕਮਾ ਕੁੱਝ ਐਸਾ, ਚੰਗੀ ਚਰਚਾ ਚੱਲੇ ਹੂ। ਧਰਤੀ ਉੱਤੇ ਪੈਰ ਟਿਕਾਅ ਕੇ, ਤੱਕੀਂ ਅੰਬਰ ਵੱਲੇ ਹੂ। ਇਸ ਦੇਹੀ ਨੇ ਮਿੱਟੀ ਮਿਲਣਾ, ਮਾਣ ਭਲਾ ਕਿਸ ਗੱਲੇ ਹੂ। ਅਮਲਾਂ ਬਾਝ ਕਦੇ ਨਾ 'ਸੂਫ਼ੀ', ਹੁੰਦੀ ਬੱਲੇ ਬੱਲੇ ਹੂ। 7. ਖੱਖਾ-ਖੇੜੇ ਖ਼ੁਸ਼ੀਆਂ ਖਿੜੀਆਂ, ਚਾਵਾਂ ਘੇਰੇ ਘੱਤੇ ਹੂ। ਜਜ਼ਬੇ ਉੱਛਲ, ਨੱਚਣ ਲੱਗੇ, ਹੋ ਕੇ ਤੱਤ-ਭੜੱਤੇ ਹੂ। ਖ਼ੁਸ਼-ਰੂ ਗ਼ੁਲ ਖ਼ੁਸ਼ਬੋਈ ਵੰਡਣ, ਤਾਲ਼ ਵਜਾਉਂਦੇ ਪੱਤੇ ਹੂ। ਇਸ਼ਕ ਗਲੋਟੇ ਲਾਹਵੇ 'ਸੂਫ਼ੀ', ਜਿੰਦੂ ਪੂਣੀ ਕੱਤੇ ਹੂ। 8. ਗੱਗਾ-ਗਲੀਏਂ ਫ਼ੱਕਰ ਫਿਰਦਾ, ਇਕਤਾਰੇ 'ਤੇ ਗਾਵੇ ਹੂ। ਅੱਲ੍ਹਾ ਹੂ ਦਾ ਹੋਕਾ ਦੇਵੇ, ਤੇ ਔਲੱਖ ਗਜਾਵੇ ਹੂ। ਖੁੱਲ੍ਹੇ ਦਰ ਨੂੰ ਮੱਲ ਖੜੋਵੇ, ਚਿੱਪੀ ਖ਼ੈਰ ਪਵਾਵੇ ਹੂ। ਵਾਸ ਕਰੇ ਭੋਰੇ ਵਿਚ 'ਸੂਫ਼ੀ', ਰੱਬ ਦਾ ਸ਼ੁਕਰ ਮਨਾਵੇ ਹੂ। 9. ਘੱਘਾ-ਘਾਲ ਘਣੇਰੀ ਘਾਲ਼ੀ, ਹੱਥ ਸਿਰਾ ਨਾ ਆਇਆ ਹੂ। ਮੰਦਰ, ਮਸਜਿਦ, ਠਾਕੁਰ ਦੁਆਰੇ, ਮੱਥਾ ਬਹੁਤ ਘਸਾਇਆ ਹੂ। ਪੀਰ-ਫ਼ਕੀਰਾਂ ਦੇ ਦਰ 'ਤੇ ਜਾ, ਉਨ੍ਹਾਂ ਨੂੰ ਅਜ਼ਮਾਇਆ ਹੂ। ਅੰਦਰ ਹੀ ਬੈਠਾ ਹੈ 'ਸੂਫ਼ੀ', ਪਰ ਨਜ਼ਰੀਂ ਨਾ ਆਇਆ ਹੂ। 10. ਙੰਙਾ-ਵੰਙਾਂ ਪਾ ਛਣਕਾਈਆਂ, ਕੀਤੇ ਵੇਸ ਬਥੇਰੇ ਹੂ। ਪੈਰੀਂ ਝਾਂਜਰ ਪਾ ਕੇ ਨੱਚੀ, ਭੁੱਲੀ ਸਾਕ ਵਡੇਰੇ ਹੂ। ਡਾਢ੍ਹਾ ਗੋਲਾ ਧੰਦਾ ਕੀਤਾ, ਜਾ ਸਾਧਾਂ ਦੇ ਡੇਰੇ ਹੂ। ਦਿੱਤੀ ਦੀਦ ਜਦੋਂ ਤੋਂ 'ਸੂਫ਼ੀ', ਹੋਏ ਦੂਰ ਹਨੇਰੇ ਹੂ। 11. ਚੱਚਾ-ਚੱਲ ਮਦਰੱਸੇ ਜਿੱਥੇ, ਇਸ਼ਕ ਹਕੀਕੀ ਪੜ੍ਹਦੇ ਹੂ। ਸਗਲੇ ਬੋਲਣ ਮੋਹ ਦੀ ਬੋਲੀ, ਨਾ ਕੁੜ੍ਹਦੇ, ਨਾ ਸੜਦੇ ਹੂ। ਇੱਕ-ਦੂਜੇ ਨੂੰ ਕਰਨ ਮੁਹੱਬਤ, ਭੋਰਾ ਭਰ ਨਾ ਲੜਦੇ ਹੂ। ਸ਼ੀਰੀਂ ਬੋਲੀ ਬੋਲਣ 'ਸੂਫ਼ੀ', ਫ਼ੁੱਲ ਜ਼ੁਬਾਨੋਂ ਝੜਦੇ ਹੂ। 12. ਛੱਛਾ-ਛੱਲ ਮੁਹੱਬਤ ਵਾਲੀ, ਜਿਸ ਦੇ ਦਿਲ 'ਚੋਂ ਉੱਠੇ ਹੂ। ਉਸ 'ਤੇ ਹੁੰਦੀ ਰੱਬੀ ਰਹਿਮਤ, ਅੱਲ੍ਹਾ ਉਸ 'ਤੇ ਤੁੱਠੇ ਹੂ। ਦਿਲ ਅੰਦਰ ਜੇ ਸਾੜਾ ਵੱਸੇ, ਪਾਉਂਦਾ ਰਾਹੇ ਪੁੱਠੇ ਹੂ। ਨਫ਼ਰਤ ਬੰਦੇ ਤਾਈਂ 'ਸੂਫ਼ੀ', ਲਾਈ ਰੱਖੇ ਗੁੱਠੇ ਹੂ। 13. ਜੱਜਾ-ਜਿੰਨੇ ਲੋਕ-ਕਵੀ ਨੇ, ਸਾਦੀ ਕਵਿਤਾ ਆਖਣ ਹੂ। ਬਹੁਤੀ ਡੂੰਘੀ ਕਵਿਤਾ ਤਾਈਂ, ਭੋਲ਼ੇ ਲੋਕ ਨ ਸਮਝਣ ਹੂ। ਬਹੁਤੇ ਭਾਰੇ ਸ਼ਬਦ ਵਧਾਉਂਦੇ, ਮਿਸਰੇ ਵਿਚਲੀ ਉਲਝਣ ਹੂ। ਚੇਤਨ ਕਾਨੀਕਾਰ ਸਮੇਂ ਦੀ, 'ਸੂਫ਼ੀ' ਨਬਜ਼ ਪਛਾਨਣ ਹੂ। 14. ਝੱਝਾ-ਝਾੜੂ ਨਿੱਤ ਸੁਵਖ਼ਤੇ, ਮਾਰ ਕਠੌਤੀ ਅੰਦਰ ਹੂ। ਮਨੂਆ ਤੇਰਾ ਬਾਬੇ ਦਾ ਦਰ, ਇਹ ਹੀ ਤੇਰਾ ਮੰਦਰ ਹੂ। ਨਾਲ ਨ ਕੁੱਝ ਵੀ ਜਾਣਾ ਤੇਰੇ, ਮਿਲਣੀ ਦੋ ਗਜ਼ ਕੰਦਰ ਹੂ। ਦੁਨੀਆ ਤੋਂ ਤੁਰ ਵੰਞੇ 'ਸੂਫ਼ੀ', ਖ਼ਾਲੀ ਹੱਥ ਸਿਕੰਦਰ ਹੂ। 15. ਞੰਞਾ-ਅੰਞਣ ਵਿੱਚ ਨਿਰੰਞਣ, ਵਿਰਲਾ ਕੋਈ ਥੀਵੇ ਹੂ। ਚਾਰ ਚੁਫੇਰੇ ਚਾਨਣ ਕਰਦੇ, ਚੰਦ ਚੌਮੁਖੀਏ ਦੀਵੇ ਹੂ। ਜਿਨ੍ਹਾਂ ਦੇ ਮਨ ਰੋਸ਼ਨ ਹੁੰਦੇ, ਰਹਿਣ ਹਮੇਸ਼ਾ ਖੀਵੇ ਹੂ। ਜਿਸ ਨੇ ਜੋਤ ਜਗਾਈ 'ਸੂਫ਼ੀ', ਤੇਰਾ ਮੁਰਸ਼ਦ ਜੀਵੇ ਹੂ। 16. ਟੈਂਕਾ-ਟੱਲ ਵਜਾਣ ਪੁਜਾਰੀ, ਪੂਰਨ ਸੰਖ ਬਥੇਰੇ ਹੂ। ਮੁੱਲਾਂ ਦੇਵੇ ਬਾਂਗ ਉਚੇਰੀ, ਨੀਤ ਨਮਾਜ਼ ਸਵੇਰੇ ਹੂ। ਚੌਵੀ ਘੰਟੇ ਧੂਣੀ ਤਾਪੀ, ਸਾਧਾਂ ਅਪਣੇ ਡੇਰੇ ਹੂ। ਜਿਸ ਨੂੰ ਭਾਲੇਂ, ਅੰਦਰ 'ਸੂਫ਼ੀ', ਝੱਖ ਨਾ ਮਾਰ ਚੁਫੇ਼ਰੇ ਹੂ। 17. ਠੱਠਾ-ਠੁਮਕੇ 'ਤੇ ਲਾ ਠੁਮਕਾ, ਨੱਚ ਨੱਚ ਕਮਲੀ ਹੋਈ ਹੂ। ਝੱਲ-ਪੁਣੇ ਵਿਚ ਗਾਫ਼ਲ ਹੋਈ, ਸੁਰਤ ਰਹੀ ਨਾ ਕੋਈ ਹੂ। ਸ਼ਹੁ ਦੇ ਦਰ 'ਤੇ ਕੀਕਣ ਜਾਵਾਂ, ਲੈ ਕੇ ਪਾਟੀ ਲੋਈ ਹੂ। ਮੁਰਸ਼ਦ ਲਾਜ ਬਚਾਵੇ 'ਸੂਫ਼ੀ', ਕਰਮ ਕਮਾਵੇ ਸੋਈ ਹੂ। 18. ਡੱਡਾ-ਡੋਲਣ ਵਕਤ ਮੁਕੱਦਰ, ਪਾਸਾ ਇਉਂ ਪਲਟਾਇਆ ਹੂ। ਸ਼ਬਦਾਂ ਵਾਲੀ ਖੇਤੀ ਕਰ ਲੈ, ਮੁਰਸ਼ਦ ਹੁਕਮ ਸੁਣਾਇਆ ਹੂ। ਛੱਡ-ਛੁਡਾਅ ਕੇ ਝੰਜਟ ਸਾਰੇ, ਕਾਨੀ ਨੂੰ ਹੱਥ ਪਾਇਆ ਹੂ। ਸ਼ਬਦਾਂ ਦਾ ਲੜ ਫੜ ਕੇ 'ਸੂਫ਼ੀ', ਇੱਥੋਂ ਤੀਕਰ ਆਇਆ ਹੂ। 19. ਢੱਢਾ-ਢੋਅ ਨਾ ਢੁੱਕੇ ਜੇ ਕਰ, ਡੁੱਬੇ ਵੱਡਾ ਤਾਰੂ ਹੂ। ਖ਼ੁਦ 'ਤੇ ਮਾਣ, ਭਰੋਸਾ ਹੁੰਦਾ, ਸਭ ਤੋਂ ਵੱਡੀ ਦਾਰੂ ਹੂ। ਨਿੰਦਾ, ਚੁਗ਼ਲੀ, ਸੋਚ ਕਮੀਨੀ, ਹੁੰਦੀ ਘਾਤਕ ਮਾਰੂ ਹੂ। ਸੱਚ ਸਿਆਣੇ ਆਖਣ 'ਸੂਫ਼ੀ', ਬਲ 'ਤੇ ਜੁਗਤੀ ਭਾਰੂ ਹੂ। 20. ਣਾਣਾ-ਤਾਣਾ ਤਣ ਵਰਣਾਂ ਦਾ, ਪੜ੍ਹ ਏਕਾ ਤੇ ਊੜਾ ਹੂ। ਇਸ਼ਕ ਹਕੀਕੀ ਸੁੱਚਾ ਸੌਦਾ, ਬਾਕੀ ਸਭ ਕੁੱਝ ਕੂੜਾ ਹੂ। ਮੋਹ ਦੀ ਮਹਿੰਦੀ ਲਾ ਹੱਥਾਂ 'ਤੇ, ਸਿਦਕ ਚੜ੍ਹਾਵੀਂ ਚੂੜਾ ਹੂ। ਮੌਜ ਮਨਾ ਵਿਸਮਾਦੀ 'ਸੂਫ਼ੀ', ਅਰਸ਼ੀ ਝੂਟ ਪੰਘੂੜਾ ਹੂ। 21. ਤੱਤਾ-ਤੱਤੀ ਲੋਹ 'ਤੇ ਬਹਿ ਕੇ, ਰੱਬ ਦਾ ਨਾਮ ਧਿਆਵੇ ਹੂ। ਸਾਦਿਕ ਸੂਰਾ ਹੋਵੇ ਜਿਹੜਾ, ਉਹ ਆਸ਼ਿਕ ਸਦਵਾਵੇ ਹੂ। ਸੀਸ ਚੌਰਾਹੇ ਵਿੱਚ ਕਟਾਵੇ, ਅਪਣਾ ਪੋਸ਼ ਲੁਹਾਵੇ ਹੂ। ਸਿਦਕੋਂ ਮੂਲ ਨ ਹਾਰੇ 'ਸੂਫ਼ੀ', ਬੰਦੋ-ਬੰਦ ਕਟਾਵੇ ਹੂ।

Open in Telegram
Views288+66%vs avg
Forwards—
Reactions—
Comments—

All posts

Connections