Кабинет

Посты канала ਤਕਨੀਕੀ ਖ਼ਬਰਾਂ 📠

сначала новые

#8667Фото

ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ। TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices

Открыть в Telegram
Просмотры48−83%к среднему
Пересылки—
Реакции—
Комментарии—
#8661Фото
Просмотры333+15%к среднему
Пересылки—
Реакции—
Комментарии—
#8658Текст

🧊 ਜਦੋਂ ਹੈਕਰਾਂ ਨੇ ਫ੍ਰੀਜ਼ਰਾਂ ਨੂੰ ਹੀਟਰ ਬਣਾ ਦਿੱਤਾ ਯੂਰਪ ਦੀਆਂ ਕੁੱਝ ਸੁਪਰਮਾਰਕੀਟਾਂ ਵਿੱਚ ਸਾਈਬਰ ਹਮਲਿਆਂ ਕਾਰਨ ਫੂਡ ਸਟੋਰੇਜ ਸਿਸਟਮਾਂ ਦੇ ਤਾਪਮਾਨ ਵਿੱਚ ਭਾਰੀ ਵਾਧਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਿਪੋਟਾਂ ਮੁਤਾਬਕ, ਜਿੱਥੇ ਫ੍ਰੀਜ਼ਰ ਦਾ ਤਾਪਮਾਨ ਲਗਭਗ –25°C ਹੋਣਾ ਚਾਹੀਦਾ ਸੀ, ਉੱਥੇ ਕੁੱਝ ਥਾਵਾਂ ’ਤੇ +50°C ਤੱਕ ਤਾਪਮਾਨ ਦਰਜ ਹੋਣ ਦੀ ਗੱਲ ਕਹੀ ਗਈ। ਇਸ ਤਰ੍ਹਾਂ ਸਟੋਰਾਂ ਵਾਲਿਆਂ ਨੂੰ ਸਾਰਾ ਖਾਣਾ ਕੂੜੇ ਵਿੱਚ ਸੁੱਟਣਾ ਪਿਆ। ਪਰ ਸਵਾਲ ਹੈ ਕਿ ਜਿਹੜੀ ਮਸ਼ੀਨ ਦਾ ਕੰਮ ਚੀਜ਼ਾਂ ਨੂੰ ਠੰਢਾ ਰੱਖਣਾ ਹੈ, ਉਹ ਇੰਨੀ ਗਰਮ ਕਿਵੇਂ ਹੋ ਸਕਦੀ ਹੈ? ਇਹ ਤਕਨੀਕੀ ਤੌਰ ’ਤੇ ਕਿਵੇਂ ਵਾਪਰ ਸਕਦਾ ਹੈ? ਆਧੁਨਿਕ ਵਪਾਰਕ ਫ੍ਰੀਜ਼ਰ ਸਿਰਫ਼ ਕੰਪ੍ਰੈਸਰ ਨਾਲ ਨਹੀਂ ਚੱਲਦੇ। ਇਨ੍ਹਾਂ ਵਿੱਚ ਇਲੈਕਟ੍ਰਾਨਿਕ ਕੰਟਰੋਲਰ ਤੇ ਸੈਂਸਰ ਹੁੰਦੇ ਹਨ, ਜੋ ਤਾਪਮਾਨ ਦੇ ਆਧਾਰ ’ਤੇ ਕੂਲਿੰਗ ਸਿਸਟਮ, ਪੱਖਿਆਂ ਅਤੇ ਬਰਫ਼ ਪਿਘਲਾਉਣ ਵਾਲੇ ਹੀਟਰ (Defrost Heater) ਨੂੰ ਕੰਟਰੋਲ ਕਰਦੇ ਹਨ। ਜੇਕਰ ਹੈਕਰ ਕੰਟਰੋਲ ਸਿਸਟਮ ਤੱਕ ਪਹੁੰਚ ਬਣਾ ਲੈਣ, ਤਾਂ ਉਹ: - ਕੰਪ੍ਰੈਸਰ ਬੰਦ ਕਰਕੇ ਕੂਲਿੰਗ ਰੋਕ ਸਕਦੇ ਹਨ। - ਡੀਫ੍ਰੌਸਟ ਹੀਟਰ ਨੂੰ ਬਿਨਾਂ ਲੋੜ ਤੋਂ ਚਾਲੂ ਕਰ ਸਕਦੇ ਹਨ। - ਤਾਪਮਾਨ ਦੀਆਂ ਸੈਟਿੰਗਾਂ ਜਾਂ ਸੈਂਸਰਾਂ ਤੋਂ ਮਿਲ ਰਹੀ ਜਾਣਕਾਰੀ ਨਾਲ ਛੇੜਛਾੜ ਕਰ ਸਕਦੇ ਹਨ। ਆਮ ਤੌਰ ’ਤੇ ਡੀਫ੍ਰੌਸਟ ਹੀਟਰ ਦਾ ਕੰਮ ਫ੍ਰੀਜ਼ਰ ਦੀਆਂ ਕੂਲਿੰਗ ਕੋਇਲਾਂ ਉੱਤੇ ਜੰਮੀ ਬਰਫ਼ ਪਿਘਲਾਉਣਾ ਹੁੰਦਾ ਹੈ। ਇਹ ਥੋੜ੍ਹੇ ਜਿਹੇ ਸਮੇਂ ਲਈ ਗਰਮੀ ਪੈਦਾ ਕਰਦਾ ਹੈ। ਜੇਕਰ ਫਰੀਜਰਾਂ ਦੀ ਕੂਲਿੰਗ ਬੰਦ ਕਰ ਦਿੱਤੀ ਜਾਵੇ ਅਤੇ ਹੀਟਿੰਗ ਵੀ ਲਗਾਤਾਰ ਚੱਲਦੀ ਰਹੇ, ਤਾਂ ਫ੍ਰੀਜ਼ਰ ਦਾ ਤਾਪਮਾਨ ਤੇਜ਼ੀ ਨਾਲ ਵਧ ਸਕਦਾ ਹੈ। ਜਦੋਂ ਫ੍ਰੀਜ਼ਰ ਦਾ ਤਾਪਮਾਨ ਜ਼ੀਰੋ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਜੰਮਿਆ ਹੋਇਆ ਖਾਣਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ: - ਮੀਟ, ਮੱਛੀ ਤੇ ਹੋਰ ਜੰਮੀਆਂ ਚੀਜ਼ਾਂ ਵਿੱਚ ਬੈਕਟੀਰੀਆ ਵਧਣ ਦਾ ਖ਼ਤਰਾ ਪੈਦਾ ਹੁੰਦਾ ਹੈ। - ਦੁੱਧ ਤੋਂ ਬਣੀਆਂ ਚੀਜ਼ਾਂ ਅਤੇ ਤਿਆਰ ਖਾਣੇ ਦੀ ਗੁਣਵਤਾ ਖਰਾਬ ਹੋ ਸਕਦੀ ਹੈ। - ਆਈਸ ਕਰੀਮ ਜਾਂ ਹੋਰ ਠੰਢੀਆਂ ਚੀਜ਼ਾਂ ਪਿਘਲਣਾ ਸ਼ੁਰੂ ਹੋ ਜਾਂਦੀਆਂ ਹਨ। - ਖਾਣਾ ਦੁਬਾਰਾ ਠੰਢਾ ਕਰਨ ਨਾਲ ਵੀ ਖਰਾਬੀ ਦੂਰ ਨਹੀਂ ਹੁੰਦੀ। ਅੱਜ ਦੇ ਸਮੇਂ ਵਿੱਚ ਫ੍ਰੀਜ਼ਰ, ਏਅਰ ਕੰਡੀਸ਼ਨਰ, ਬਿਜਲੀ ਪ੍ਰਣਾਲੀਆਂ ਤੇ ਉਦਯੋਗਿਕ ਮਸ਼ੀਨਾਂ ਵੀ ਕੰਪਿਊਟਰ ਨੈੱਟਵਰਕ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਸਾਈਬਰ ਹਮਲਾ ਸਿਰਫ਼ ਡਾਟਾ ਚੋਰੀ ਤੱਕ ਸੀਮਤ ਨਹੀਂ ਰਿਹਾ, ਇਹ ਅਸਲ ਦੁਨੀਆ ਵਿੱਚ ਖਾਣੇ, ਸਾਮਾਨ ਤੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ✍️ @TechnologyPB

Открыть в Telegram
Просмотры431+49%к среднему
Пересылки—
Реакции—
Комментарии—
#8654Фото

🔬 ਲੈਬਾਰਟਰੀ ਵਿੱਚ ਬਣਨਗੇ ਸੋਨਾ, ਚਾਂਦੀ ਤੇ ਹੀਰੇ! ਵਿਗਿਆਨ ਦੀ ਤਰੱਕੀ ਨਾਲ ਹੁਣ ਕੁਦਰਤ ਤੋਂ ਮਿਲਣ ਵਾਲੀਆਂ ਕਈ ਕੀਮਤੀ ਚੀਜ਼ਾਂ ਲੈਬਾਰਟਰੀ ਵਿੱਚ ਵੀ ਬਣਾਈਆਂ ਜਾ ਸਕਦੀਆਂ ਹਨ। 💎 ਹੀਰੇ: ਲੈਬ ਵਿੱਚ ਅਸਲੀ ਹੀਰੇ ਬਣਾਉਣੇ ਅੱਜ ਇੱਕ ਹਕੀਕਤ ਹਨ। ਇਨ੍ਹਾਂ ਦੀ ਬਣਤਰ ਕੁਦਰਤੀ ਹੀਰਿਆਂ ਵਰਗੀ ਹੁੰਦੀ ਹੈ ਅਤੇ ਮਨੁੱਖੀ ਅੱਖ ਨਾਲ ਦੋਵਾਂ ਵਿੱਚ ਫ਼ਰਕ ਪਛਾਣਨਾ ਆਮ ਤੌਰ ’ਤੇ ਮੁਸ਼ਕਲ ਹੁੰਦਾ ਹੈ। 🟡 ਸੋਨਾ: ਵਿਗਿਆਨੀ ਪ੍ਰਮਾਣੂ ਪ੍ਰਕਿਰਿਆਵਾਂ ਰਾਹੀਂ ਹੋਰ ਤੱਤਾਂ ਤੋਂ ਸੋਨੇ ਦੇ ਪਰਮਾਣੂ ਬਣਾ ਚੁੱਕੇ ਹਨ, ਪਰ ਇਹ ਤਰੀਕਾ ਹਾਲੇ ਵਪਾਰਕ ਤੌਰ ’ਤੇ ਲਾਹੇਵੰਦ ਨਹੀਂ ਹੈ। ⚪️ ਚਾਂਦੀ: ਪ੍ਰਮਾਣੂ ਪ੍ਰਕਿਰਿਆਵਾਂ ਰਾਹੀਂ ਚਾਂਦੀ ਦੇ ਪਰਮਾਣੂ ਬਣਾਉਣੇ ਵੀ ਸੰਭਵ ਹਨ, ਪਰ ਵੱਡੀ ਮਾਤਰਾ ਵਿੱਚ ਸਸਤੀ ਚਾਂਦੀ ਬਣਾਉਣਾ ਹਾਲੇ ਆਮ ਵਪਾਰਕ ਤਕਨੀਕ ਨਹੀਂ ਹੈ। ਭਵਿੱਖ ਵਿੱਚ ਜੇ ਸੋਨਾ ਤੇ ਚਾਂਦੀ ਬਣਾਉਣ ਦੀ ਤਕਨੀਕ ਸਸਤੀ ਹੋ ਗਈ, ਤਾਂ ਕੀਮਤੀ ਧਾਤਾਂ ਦੀ ਦੁਨੀਆ ਬਦਲ ਸਕਦੀ ਹੈ! ਸੋਚੋ, ਜੇ ਲੈਬ ਵਿੱਚ ਬਣੀਆਂ ਕੀਮਤੀ ਚੀਜ਼ਾਂ ਕੁਦਰਤੀ ਚੀਜ਼ਾਂ ਵਰਗੀਆਂ ਹੀ ਹੋਣ, ਤਾਂ ਉਨ੍ਹਾਂ ਦੀ ਪਛਾਣ ਕਿਵੇਂ ਹੋਵੇਗੀ..?

Открыть в Telegram
Просмотры508+76%к среднему
Пересылки—
Реакции—
Комментарии—
#8645Текст

ਕੁੱਝ ਅਜਿਹੀਆਂ ਮਸ਼ਹੂਰ ਕੰਪਨੀਆਂ ਜੋ ਕਦੇ ਆਪੋ-ਆਪਣੇ ਖੇਤਰ ਵਿੱਚ ਸਿਖਰ ’ਤੇ ਸਨ, ਪਰ ਤਕਨਾਲੋਜੀ, ਬਦਲਦੇ ਬਾਜ਼ਾਰ ਤੇ ਮੁਕਾਬਲੇ ਕਾਰਨ ਉਨ੍ਹਾਂ ਦਾ ਕਾਰੋਬਾਰ ਬਹੁਤ ਹੇਠਾਂ ਆ ਗਿਆ ਜਾਂ ਕੰਪਨੀ ਹੀ ਬੰਦ ਹੋ ਗਈ ਜਾਂ ਵਿਕ ਗਈ। Kodak | ਫੋਟੋਗ੍ਰਾਫੀ/ਫਿਲਮ ਕਦੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੋਟੋਗ੍ਰਾਫੀ ਕੰਪਨੀਆਂ ਵਿੱਚੋਂ ਇੱਕ ਸੀ। ਡਿਜੀਟਲ ਕੈਮਰਿਆਂ ਦੇ ਆਉਣ ਨਾਲ ਇਸਦਾ ਰਵਾਇਤੀ ਫਿਲਮ ਕਾਰੋਬਾਰ ਤੇਜ਼ੀ ਨਾਲ ਡਿੱਗ ਗਿਆ ਅਤੇ 2012 ਵਿੱਚ ਕੰਪਨੀ ਨੇ ਦਿਵਾਲੀਆ ਹੋਣ ਲਈ ਅਰਜ਼ੀ ਦਿੱਤੀ। ਬਾਅਦ ਵਿੱਚ ਇਸਨੇ ਆਪਣਾ ਕਾਰੋਬਾਰ ਬਦਲ ਕੇ ਹੋਰ ਖੇਤਰਾਂ ’ਤੇ ਧਿਆਨ ਦਿੱਤਾ। Nokia | ਮੋਬਾਈਲ ਫ਼ੋਨ ਇੱਕ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫ਼ੋਨ ਕੰਪਨੀ ਸੀ। ਸਮਾਰਟਫ਼ੋਨ ਅਤੇ ਖਾਸ ਕਰਕੇ iPhone/Android ਦੇ ਉਭਾਰ ਨਾਲ Nokia ਪਿੱਛੇ ਰਹਿ ਗਈ। 2014 ਵਿੱਚ ਇਸਨੇ ਆਪਣਾ ਜ਼ਿਆਦਾਤਰ ਮੋਬਾਈਲ ਫ਼ੋਨ ਕਾਰੋਬਾਰ Microsoft ਨੂੰ ਵੇਚ ਦਿੱਤਾ। Nokia ਕੰਪਨੀ ਅੱਜ ਵੀ ਮੌਜੂਦ ਹੈ, ਪਰ ਮੁੱਖ ਤੌਰ ’ਤੇ ਟੈਲੀਕਾਮ ਨੈੱਟਵਰਕਿੰਗ ਵਿੱਚ। BlackBerry | ਮੋਬਾਈਲ ਫ਼ੋਨ ਕਦੇ ਕਾਰੋਬਾਰੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਵਿੱਚ BlackBerry ਫ਼ੋਨ ਬਹੁਤ ਮਸ਼ਹੂਰ ਸਨ। iPhone ਅਤੇ Android ਦੇ ਆਉਣ ਤੋਂ ਬਾਅਦ ਇਸਦਾ ਸਮਾਰਟਫ਼ੋਨ ਕਾਰੋਬਾਰ ਤੇਜ਼ੀ ਨਾਲ ਡਿੱਗ ਗਿਆ। ਕੰਪਨੀ ਨੇ 2016 ਵਿੱਚ ਆਪਣੇ ਫ਼ੋਨ ਬਣਾਉਣ ਬੰਦ ਕਰ ਦਿੱਤੇ ਅਤੇ ਹੁਣ ਸਾਫ਼ਟਵੇਅਰ ਕਾਰੋਬਾਰ ’ਤੇ ਕੇਂਦਰਿਤ ਹੈ। Blockbuster | ਵੀਡੀਓ/ਫ਼ਿਲਮ ਰੈਂਟਲ ਇੱਕ ਸਮੇਂ ਅਮਰੀਕਾ ਵਿੱਚ ਫ਼ਿਲਮਾਂ ਕਿਰਾਏ ’ਤੇ ਦੇਣ ਵਾਲੀ ਸਭ ਤੋਂ ਵੱਡੀ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦੇ ਹਜ਼ਾਰਾਂ ਸਟੋਰ ਸਨ। Netflix ਵਰਗੀਆਂ streaming ਅਤੇ DVD-by-mail ਸੇਵਾਵਾਂ ਦੇ ਆਉਣ ਨਾਲ ਇਸਦਾ ਕਾਰੋਬਾਰ ਡਿੱਗ ਪਿਆ। 2010 ਵਿੱਚ ਕੰਪਨੀ ਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ। Yahoo | ਇੰਟਰਨੈੱਟ/ਵੈੱਬ ਪੋਰਟਲ ਇੱਕ ਸਮੇਂ Yahoo ਇੰਟਰਨੈੱਟ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦਾ search engine ਵੀ ਬਹੁਤ ਮਸ਼ਹੂਰ ਸੀ। Google ਅਤੇ ਹੋਰ ਨਵੀਆਂ internet services ਨਾਲ ਮੁਕਾਬਲੇ ਵਿੱਚ ਇਹ ਪਿੱਛੇ ਰਹਿ ਗਿਆ। 2017 ਵਿੱਚ Yahoo ਦਾ ਮੁੱਖ ਕਾਰੋਬਾਰ Verizon ਨੂੰ ਵੇਚ ਦਿੱਤਾ ਗਿਆ। Motorola | ਮੋਬਾਈਲ ਫ਼ੋਨ/ਇਲੈਕਟ੍ਰਾਨਿਕਸ Motorola ਕਦੇ ਦੁਨੀਆ ਦੀਆਂ ਪ੍ਰਮੁੱਖ ਮੋਬਾਈਲ ਫ਼ੋਨ ਕੰਪਨੀਆਂ ਵਿੱਚੋਂ ਇੱਕ ਸੀ ਅਤੇ ਇਸਦੇ Razr ਵਰਗੇ ਫ਼ੋਨ ਬਹੁਤ ਮਸ਼ਹੂਰ ਹੋਏ। Nokia, Samsung ਅਤੇ ਬਾਅਦ ਵਿੱਚ Apple/Android ਨਾਲ ਮੁਕਾਬਲੇ ਵਿੱਚ ਇਸਦਾ ਮੋਬਾਈਲ ਕਾਰੋਬਾਰ ਕਮਜ਼ੋਰ ਹੋ ਗਿਆ। Motorola Mobility ਨੂੰ ਪਹਿਲਾਂ Google ਅਤੇ ਬਾਅਦ ਵਿੱਚ Lenovo ਨੇ ਖਰੀਦ ਲਿਆ। Polaroid | ਫੋਟੋ ਕੈਮਰੇ Polaroid ਦੇ instant cameras ਅਤੇ ਤੁਰੰਤ ਨਿਕਲਣ ਵਾਲੀਆਂ ਫੋਟੋਆਂ ਕਦੇ ਬਹੁਤ ਮਸ਼ਹੂਰ ਸਨ। ਡਿਜੀਟਲ ਕੈਮਰਿਆਂ ਨੇ ਇਸਦੇ ਰਵਾਇਤੀ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੂਲ Polaroid Corporation ਨੇ 2001 ਵਿੱਚ ਦਿਵਾਲੀਆਪਨ ਲਈ ਅਰਜ਼ੀ ਦਿੱਤੀ। MySpace | ਸੋਸ਼ਲ ਮੀਡੀਆ MySpace ਇੱਕ ਸਮੇਂ ਦੁਨੀਆ ਦੀ ਸਭ ਤੋਂ ਪ੍ਰਸਿੱਧ social-networking ਵੈੱਬਸਾਈਟਾਂ ਵਿੱਚੋਂ ਇੱਕ ਸੀ। Facebook ਦੇ ਤੇਜ਼ੀ ਨਾਲ ਉੱਭਰਨ ਅਤੇ ਬਿਹਤਰ user experience ਕਾਰਨ MySpace ਦੀ ਲੋਕਪ੍ਰਿਯਤਾ ਬਹੁਤ ਘਟ ਗਈ। ਅੱਜ ਇਹ ਆਪਣੇ ਪੁਰਾਣੇ ਪ੍ਰਭਾਵ ਤੋਂ ਕਾਫ਼ੀ ਦੂਰ ਹੈ। Sears | ਰਿਟੇਲ/ਡਿਪਾਰਟਮੈਂਟ ਸਟੋਰ Sears ਕਦੇ ਅਮਰੀਕਾ ਦੇ ਸਭ ਤੋਂ ਵੱਡੇ retail businesses ਵਿੱਚੋਂ ਇੱਕ ਸੀ। Walmart, Amazon ਅਤੇ ਬਦਲਦੇ ਬਜ਼ਾਰ ਨਾਲ ਮੁਕਾਬਲੇ ਵਿੱਚ ਇਸਦਾ ਕਾਰੋਬਾਰ ਲਗਾਤਾਰ ਘਟਦਾ ਗਿਆ। 2018 ਵਿੱਚ Sears Holdings ਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ। Toys “R” Us | ਖਿਡੌਣੇ ਇਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ toy-store chains ਵਿੱਚੋਂ ਇੱਕ ਸੀ ਅਤੇ ਇਸਦੇ ਵੱਡੇ ਸਟੋਰ ਕਈ ਦੇਸ਼ਾਂ ਵਿੱਚ ਸਨ। Online shopping ਅਤੇ Walmart/Amazon ਵਰਗੇ ਵੱਡੇ retailers ਨਾਲ ਮੁਕਾਬਲੇ ਦੇ ਨਾਲ ਕਰਜ਼ੇ ਨੇ ਵੀ ਕੰਪਨੀ ਨੂੰ ਨੁਕਸਾਨ ਪਹੁੰਚਾਇਆ। 2017 ਵਿੱਚ ਇਸਨੇ ਦਿਵਾਲੀਆਪਨ ਲਈ ਅਰਜ਼ੀ ਦਿੱਤੀ ਅਤੇ ਅਮਰੀਕਾ ਦੇ ਜ਼ਿਆਦਾਤਰ ਸਟੋਰ ਬੰਦ ਹੋ ਗਏ। 11. Compaq | ਕੰਪਿਊਟਰ Compaq 1990 ਦੇ ਦਹਾਕੇ ਵਿੱਚ ਦੁਨੀਆ ਦੀਆਂ ਵੱਡੀਆਂ PC ਕੰਪਨੀਆਂ ਵਿੱਚੋਂ ਇੱਕ ਸੀ। ਸਸਤੇ PC ਅਤੇ Dell ਵਰਗੇ direct-sales ਮਾਡਲਾਂ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ। 2002 ਵਿੱਚ Hewlett-Packard (HP) ਨੇ Compaq ਨੂੰ ਖਰੀਦ ਲਿਆ। 12. HMV | ਸੰਗੀਤ/ਮੀਡੀਆ HMV ਕਦੇ CD, DVD ਅਤੇ ਸੰਗੀਤ ਵੇਚਣ ਵਾਲੀਆਂ ਪ੍ਰਮੁੱਖ ਦੁਕਾਨਾਂ ਵਿੱਚੋਂ ਇੱਕ ਸੀ। Digital downloads ਅਤੇ streaming ਨੇ physical music ਦੀ ਮੰਗ ਬਹੁਤ ਘਟਾ ਦਿੱਤੀ। ਕੰਪਨੀ ਨੇ ਕਈ ਵਾਰ ਵਿਤੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਇਸਦੇ ਸਟੋਰਾਂ ਦੀ ਗਿਣਤੀ ਬਹੁਤ ਘਟ ਗਈ। ✍️ @TechnologyPB

Открыть в Telegram
Просмотры1 120+288%к среднему
Пересылки—
Реакции2
Комментарии—
#8634Текст

ਸਖਤ ਗਰਮੀ ਵਿੱਚ ਮਸ਼ੀਨਾਂ ਚਲਾਉਣ ਸਮੇਂ ਸਾਵਧਾਨੀਆਂ ⏸️ ਮਸ਼ੀਨ ਨੂੰ ਸਾਹ ਆਉਣ ਦਿਓ - ਜੇ ਮਸ਼ੀਨ ਲਗਾਤਾਰ ਭਾਰੀ ਲੋਡ 'ਤੇ ਚੱਲ ਰਹੀ ਹੈ ਤਾਂ ਹਰ 2-3 ਘੰਟਿਆਂ ਬਾਅਦ 10-15 ਮਿੰਟ ਦਾ ਅਰਾਮ ਦੇਣਾ ਚੰਗਾ ਹੁੰਦਾ ਹੈ। ਪੁਰਾਣੀਆਂ ਮਸ਼ੀਨਾਂ ਨੂੰ ਹੋਰ ਵੱਧ ਅਰਾਮ ਦੀ ਲੋੜ ਪੈ ਸਕਦੀ ਹੈ। 🌬 ਚੰਗੀ ਹਵਾਦਾਰੀ ਰੱਖੋ - ਮਸ਼ੀਨ ਦੇ ਆਲੇ-ਦੁਆਲੇ ਹਵਾ ਦੀ ਆਵਾਜਾਈ ਬਣੀ ਰਹੇ। ਕੂਲਿੰਗ ਵੈਂਟ, ਫੈਨ ਜਾਂ ਰੇਡੀਏਟਰ ਉੱਤੇ ਧੂੜ ਨਾ ਜੰਮਣ ਦਿਓ। ⚙️ ਓਵਰਲੋਡ ਨਾ ਕਰੋ - ਗਰਮੀ ਵਿੱਚ ਮੋਟਰਾਂ ਨੂੰ ਉਨ੍ਹਾਂ ਦੀ ਅਧਿਕਤਮ ਸਮਰਥਾ 'ਤੇ ਲਗਾਤਾਰ ਨਾ ਚਲਾਓ। ਸੰਭਵ ਹੋਵੇ ਤਾਂ 70-80% ਲੋਡ ਤੱਕ ਹੀ ਰੱਖੋ। 🔌 ਤਾਰਾਂ ਦੀ ਜਾਂਚ ਕਰੋ - ਢਿੱਲੇ ਕੁਨੈਕਸ਼ਨ, ਖਰਾਬ ਤਾਰਾਂ ਜਾਂ ਸਪਾਰਕਿੰਗ ਅੱਗ ਦਾ ਕਾਰਨ ਬਣ ਸਕਦੇ ਹਨ। ਗਰਮੀ ਵਿੱਚ ਬਿਜਲੀ ਦੇ ਜੋੜ ਹੋਰ ਜ਼ਿਆਦਾ ਗਰਮ ਹੋ ਜਾਂਦੇ ਹਨ। 🛢 ਤੇਲ-ਗਰੀਸ ਦਾ ਧਿਆਨ ਰੱਖੋ - ਬੈਰਿੰਗਾਂ ਤੇ ਹਿੱਲਣ-ਘੁੰਮਣ ਵਾਲੇ ਹਿੱਸਿਆਂ ਵਿੱਚ ਠੀਕ ਗਰੀਸ/ਤੇਲ ਹੋਣਾ ਚਾਹੀਦਾ ਹੈ। ਸੁੱਕੇ ਬੈਰਿੰਗ ਬਹੁਤ ਜਲਦੀ ਗਰਮ ਹੋ ਜਾਂਦੇ ਹਨ। 🔥 ਸੁੱਕੇ ਘਾਹ ਤੇ ਪਰਾਲੀ ਤੋਂ ਦੂਰ ਰੱਖੋ - ਖੇਤਾਂ ਵਿੱਚ ਮਸ਼ੀਨ ਦੇ ਐਗਜ਼ੌਸਟ ਜਾਂ ਗਰਮ ਹਿੱਸੇ ਸੁੱਕੀ ਪਰਾਲੀ ਨੂੰ ਅੱਗ ਲਗਾ ਸਕਦੇ ਹਨ। ਆਲੇ-ਦੁਆਲੇ ਸਫਾਈ ਰੱਖੋ। 🧯 ਅੱਗ ਬੁਝਾਉਣ ਦਾ ਪ੍ਰਬੰਧ ਰੱਖੋ - ਇੱਕ ਅੱਗ ਬੁਝਾਉਣਾ ਯੰਤਰ (ਫਾਇਰ ਐਕਸਟਿੰਗਵਿਸ਼ਰ) ਜਾਂ ਘੱਟੋ-ਘੱਟ ਰੇਤੇ ਦੀ ਬੋਰੀ ਨੇੜੇ ਰੱਖੋ। ਖੇਤਾਂ ਵਿੱਚ ਕੰਮ ਕਰਦੇ ਸਮੇਂ ਪਾਣੀ ਦਾ ਪ੍ਰਬੰਧ ਵੀ ਹੋਵੇ। ⚠️ ਅਸਧਾਰਨ ਗਰਮੀ ਜਾਂ ਗੰਧ ਆਵੇ ਤਾਂ ਤੁਰੰਤ ਬੰਦ ਕਰੋ - ਜੇ ਮੋਟਰ ਬਹੁਤ ਗਰਮ ਹੋ ਜਾਵੇ, ਧੂੰਆਂ ਆਵੇ ਜਾਂ ਸੜਨ ਦੀ ਗੰਧ ਆਵੇ ਤਾਂ ਤੁਰੰਤ ਬੰਦ ਕਰਕੇ ਕਾਰਨ ਲੱਭੋ। 🌅 ਕੰਮ ਦਾ ਸਮਾਂ ਚੁਣੋ - ਦੁਪਹਿਰ 12 ਵਜੇ ਤੋਂ 4 ਵਜੇ ਤੱਕ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਸੰਭਵ ਹੋਵੇ ਤਾਂ ਭਾਰੀ ਮਸ਼ੀਨਾਂ ਸਵੇਰੇ ਜਾਂ ਸ਼ਾਮ ਨੂੰ ਚਲਾਓ। ਇਸ ਨਾਲ ਮਸ਼ੀਨ ਦੀ ਉਮਰ ਵੀ ਵਧਦੀ ਹੈ ਅਤੇ ਅੱਗ ਲੱਗਣ ਦਾ ਖਤਰਾ ਵੀ ਘੱਟ ਹੁੰਦਾ ਹੈ। ਯਾਦ ਰੱਖੋ - ਇਨਸਾਨਾਂ ਵਾਂਗ ਮਸ਼ੀਨਾਂ ਨੂੰ ਵੀ ਗਰਮੀ ਵਿੱਚ "ਠੰਢੀ ਹਵਾ, ਸਾਫ਼-ਸਫਾਈ, ਲੁਬਰੀਕੇਸ਼ਨ ਅਤੇ ਥੋੜ੍ਹਾ-ਬਹੁਤ ਅਰਾਮ" ਚਾਹੀਦਾ ਹੁੰਦਾ ਹੈ। @TechnologyPB

Открыть в Telegram
Просмотры1 350+367%к среднему
Пересылки—
Реакции1
Комментарии—