Кабинет

Посты канала 🚜 ਕਿਸਾਨੀ ਖ਼ਬਰਾਂ 🌾

сначала новые

#15856Фото

Переслано из K3 Promo

ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ। TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices

Открыть в Telegram
Просмотры690%к среднему
Пересылки—
Реакции—
Комментарии—
#15838Текст

ਦਿਨ ਚੜ੍ਹਨੇ ਸਿਆਲਾਂ ਵਾਲੇ ਸ਼ੁਰੂ ਹੋ ਗਏ, ਮੁੜ ਗਰਮੀ ਲਿਆ ਕੇ ਛੱਡਾਂਗੇ। ਝੋਨੇ ਦੀ ਪਰਾਲੀ ਸਾੜ-ਸਾੜ ਮਿੱਤਰੋ, ਠੰਡ ਆਉਂਦੀ ਪਰਤਾ ਕੇ ਛੱਡਾਂਗੇ। ਝੋਨੇ ਦੀ ਪਰਾਲੀ… ਧੂੰਏਂ ਦਾ ਬੱਦਲ ਜੇ ਬਣਾਇਆ ਅਸਾਂ ਨਾ, ਸਾਨੂੰ ਆਖੂਗਾ ਕਿਸਾਨ ਕੌਣ ਜੀ? ਤਹਾਂ ਤੱਕ ਸੇਕ ਜੇ ਚੜ੍ਹਾਇਆ ਅਸਾਂ ਨਾ, ਸਾਨੂੰ ਆਖੂਗਾ ਮਹਾਨ ਕੌਣ ਜੀ? ਚਾਹੇ ਖੇਤੀ ਵਿੱਚ ਕਿੰਨੀ ਵੀ ਖੜੋਤ ਆ ਜਾਏ ਤਾਣੀ ਹੋਰ ਉਲਝਾ ਕੇ ਛੱਡਾਂਗੇ। ਝੋਨੇ ਦੀ ਪਰਾਲੀ… ਨਦੀਆਂ, ਨਹਿਰਾਂ, ਹਵਾ ਜੇ ਗੰਦੀ ਹੋ ਗਈ, ਸਾਨੂੰ ਫ਼ਿਕਰ ਕੋਈ ਖਾਣੀ ਨਹੀਂ। ਮਿੱਟੀ ਦਾ ਕਬਾੜਾ ਭਾਵੇਂ ਹੋਰ ਹੋ ਜਾਵੇ, ਗੱਲ ਲੋਕਾਂ ਦੀ ਅਸਾਂ ਪੁਗਾਣੀ ਨਹੀਂ। ਆਉਣ ਵਾਲੀ ਪੀੜ੍ਹੀ ਭਾਵੇਂ ਪੁੱਛਦੀ ਰਹੇ, ਅਸੀਂ ਗੱਲ ਨੂੰ ਘੁਮਾ ਕੇ ਛੱਡਾਂਗੇ। ਝੋਨੇ ਦੀ ਪਰਾਲੀ… ਖੇਤਾਂ ਵਿੱਚ ਜੀਵ-ਜੰਤੂ ਜੇ ਮਰਦੇ ਰਹੇ, ਸਾਨੂੰ ਕਿਹੜੀ ਪਈ ਪਰਵਾਹ ਜੀ? ਜ਼ਮੀਨ ਦੀ ਉਪਜਾਊ ਤਾਕਤ ਘਟਦੀ ਰਹੇ, ਕਹਾਂਗੇ, ਇਹ ਵੀ ਕੋਈ ਗੱਲ ਆ ਜੀ! ਅੱਜ ਦਾ ਖਰਚਾ ਬਚਾ ਲਵਾਂਗੇ ਭਾਵੇਂ, ਕੱਲ੍ਹ ਦਾ ਕਰਜ਼ਾ ਵਧਾ ਕੇ ਛੱਡਾਂਗੇ। ਝੋਨੇ ਦੀ ਪਰਾਲੀ… ਹਵਾ ਵਿੱਚ ਧੂੰਆਂ, ਸਾਹਾਂ ਵਿੱਚ ਜ਼ਹਿਰ ਹੋਵੇ, ਫਿਰ ਵੀ ਧੂੰਏਂ ਉੱਤੇ ਮਾਣ ਕਰਾਂਗੇ। ਬੱਚੇ ਖੰਘਣ, ਬਜ਼ੁਰਗਾਂ ਨੂੰ ਆਵੇ ਸਾਹ ਨਾ, ਫਿਰ ਵੀ ਆਬੋ-ਹਵਾ ਦਾ ਘਾਣ ਕਰਾਂਗੇ। ਕੁਦਰਤ ਮਾਂ ਸਮਝਾਵੇ ਜੇ ਵਾਰ-ਵਾਰ, ਅਸੀਂ ਲੋਕਾਂ ਨੂੰ ਚੰਗਾ ਡਰਾ ਛੱਡਾਂਗੇ। ਝੋਨੇ ਦੀ ਪਰਾਲੀ... ✍️ @KhetibadiPB

Открыть в Telegram
Просмотры1 070×16к среднему
Пересылки—
Реакции—
Комментарии—
#15816Фото
Просмотры683+890%к среднему
Пересылки—
Реакции4
Комментарии—
#15815Текст

ਦੋ ਲੰਬਰ ਚ ਬਾਹਰ ਜਾਣ ਲਈ ਏਜੰਟ ਨੂੰ 35 ਲੱਖ ਫੜਾ ਕੇ ਆਏ ਜੱਟਾਂ ਦੇ ਮੁੰਡੇ ਨੂੰ ਸੁਪਨੇ 'ਚ ਪੜਦਾਦੇ ਨੇ ਪੁੱਛਿਆ, ਸ਼ੇਰਾ ਬਾਹਰ ਕੀ ਕਰਨ ਜਾਣਾ..? ਬਾਬਾ ਕਮਾਈਆਂ ਕਰਨ ਜਾਣਾ ਕਮਾਈਆਂ ਕਰਕੇ ਫੇਰ ਕੀ ਕਰੇਂਗਾ..? ਬਾਬਾ ਓਧਰ ਘਰ-ਬਾਰ ਬਣਾਮਾਂਗੇ... ਏਧਰ ਘਰ ਹੈਨੀ ਬਣਿਆ ਵਾ, ਜੋ ਓਧਰ ਜਾ ਕੇ ਬਣਾਏਂਗਾ, ਨਾਲੇ ਜਿੱਡਾ ਕੁ ਓਦਰ ਬਣੂ ਏਧਰ ਤੂੜੀ ਆਲਾ ਕੋਠਾ ਛੱਤਿਆ ਆਪਣੇ ਬਾਬਾ...ਊਂ ਊਂ ਊਂ ਊਂ ਊਂ ਕੀ... ਹੁਣ ਦੇ ਜਵਾਬ... ਸੌਹਰੀ ਦਿਓ, ਬਾਹਰ ਜਾ ਕੇ ਨਾਲੇ ਘਰ ਦਿਆਂ ਤੋਂ ਦੂਰ ਹੁੰਨੇ ਓਂ, ਪੰਜਾਬ ਨਾਲੋਂ ਟੁੱਟਦੇ ਓਂ, ਕਰਜ਼ੇ ਦੀ ਚਿੰਤਾ ਅੱਡ, ਬੁੜੀਆਂ ਥੋਡੀਆਂ ਡੇਰੀਂ ਗੇੜੇ ਕੱਢੀ ਜਾਂਦੀਆਂ... ਅਸੀਂ ਵੀ ਕਮਾਈਆਂ ਕੀਤੀਆਂ, ਪੰਜੀ ਨੀ ਸੀ ਚੱਕੀ ਕਿਤੇ ਏਨੇ ਨੂੰ ਚੋਬਰ ਦਾ ਸੁਪਨਾ ਟੁੱਟ ਗਿਆ, ਹੱਥ ਚ ਸਵਾ ਲੱਖ ਆਲਾ ਆਈਫੂਨ ਲੈ ਕੇ ਵੇਹਲੜ ਸਹੇਲੀ ਦੇ ਆਏ ਸੌ ਕੁ ਮੈਸਜ ਪੜ੍ਹਨ ਲਾਗਿਆ... ✍️ @KhetibadiPB

Открыть в Telegram
Просмотры623+803%к среднему
Пересылки—
Реакции8
Комментарии—